Wikidata:Lexicographical data/Documentation/Languages/pa


جاݨ پچاݨ

ਜਾਣ ਪਛਾਣ

ہر لغوی مد تے دونہہ لپیاں نال پنجابی روپ لکھدے اے۔ ایہدے کوڈ –

٭ شاہ‌مکھی: pnb
٭ گرمکھی: pa
ساریاں لفظاں تے روپاں نال دوویں لپیاں دی لوڑ اے۔ پاکستان تے ہندستان وچ وکھرے تکنیکی لفط یا شبد ورتدے۔ جیویں کہ پاکستان وچ لسانیات لکھدا تے ہندستسان ویاکارن لکھدا اے۔ اتھے شبداں ورتݨ دی کوشش کیتی گئی اے۔ کسے وی لپی نال مدد لئی، گل بات دے صفحے نوں تسیں پچھ سکدے او۔

ਹਰ ਕੋਸ਼ੀ ਮੱਦ ’ਤੇ ਦੋਂਹ ਲਿਪੀਆਂ ਨਾਲ ਪੰਜਾਬੀ ਰੂਪ ਲਿੱਖਦੇ ਏ⁠। ਇਹਦੇ ਕੋਡ –

◦ ਸ਼ਾਹਮੁਖੀ⁠: pnb
◦ ਗੁਰਮੁਖੀ⁠: pa

ਸਾਰਿਆਂ ਲਫ਼ਜ਼ਾਂ ’ਤੇ ਰੂਪਾਂ ਨਾਲ ਦੋਵੇਂ ਲਿਪੀਆਂ ਦੀ ਲੋੜ ਏ⁠। ਪਾਕਿਸਤਾਨ ’ਤੇ ਹਿੰਦੁਸਤਾਨ ਵਿਚ ਵੱਖਰੇ ਤਕਨੀਕੀ ਲਫ਼ਜ਼ ਯਾ ਸ਼ਬਦ ਵਰਤਦੇ⁠। ਜਿਵੇਂ ਕਿ ਪਾਕਿਸਤਾਨ ਵਿਚ ਲਿਸਾਨੀਅਤ ਲਿਖਦਾ ਪਰ ਹਿੰਦੁਸਤਾਨ ਵਿਆਕਰਨ ਲਿਖਦਾ ਏ⁠। ਇੱਥੇ ਸ਼ਬਦਾਂ ਵਰਤਣ ਦੀ ਕੋਸ਼ਿਸ਼ ਕੀਤੀ ਗਈ ਏ। ਕਿਸੇ ਵੀ ਲਿਪੀ ਨਾਲ ਮਦਦ ਲਈ, ਗੱਲ ਬਾਤ ਦੇ ਸਫ਼ੇ ਨੂੰ ਤੁਸੀਂ ਪੁੱਛ ਸਕਦੇ ਓ⁠।

کلمے

ਕਲਮੇ

ہر عام کلمے لئی ہیٹھاں دتیاں مثالاں نوں ویکھیو۔

ਹਰ ਆਮ ਕਲਮੇ ਲਈ ਹੇਠਾਂ ਦਿੱਤੀਆਂ ਮਿਸਾਲਾਂ ਨੂੰ ਵੇਖੋ।

example
noun adjective adverb verb
ਝੰਡਾ/جھنڈا (L1019656) ਬਾਕੀ/باقی (L1037483) ਬਾਹਰ/باہر (L1073034) ਸਕਣ/سکݨ (L689075)

کلمے لئی ہور قسماں ہندیاں پر اوہدی ورتوں خاص حالاں وچ ہی ہندی اے۔

ਕਲਮੇ ਲਈ ਹੋਰ ਕਿਸਮਾਂ ਹੁੰਦੀਆਂ ਪਰ ਉਹਦੀ ਵਰਤੋਂ ਖ਼ਾਸ ਹਾਲਾਂ ਵਿੱਚ ਹੀ ਹੁੰਦੀ ਏ⁠।

ناؤں

ਨਾਂਵ

ساریاں ناواں نال لنگ (مذکر یا مونث) دے بیان پاوݨ دی لوڑ اے۔ ہر روپ لئی تن نشان آں؛ لنگ، حالت (کارَک) تے وچن۔ ہر واحد یا جمع روپ دیاں دو مکھ حالتاں؛ فاعلی تے مفعولی۔ اوتھوں ہورناں لئی کجھ حوالے دی لوڑ اے۔ کجھ ناواں تے اپادان روپ نہیں ہندا۔

ਸਾਰਿਆਂ ਨਾਂਵਾਂ ਨਾਲ ਲਿੰਗ (ਪੁਲਿੰਗ ਯਾ ਇਸਤਰੀ ਲਿੰਗ) ਦੇ ਬਿਆਨ ਪਾਉਣ ਦੀ ਲੋੜ ਏ। ਹਰ ਰੂਪ ਲਈ ਤਿੰਨ ਨਿਸ਼ਾਨ ਆਂ⁠; ਲਿੰਗ, ਹਾਲਤ (ਕਾਰਕ) ’ਤੇ ਵਚਨ⁠। ਹਰ ਇੱਕ ਵਚਨ ਯਾ ਬਹੁ ਵਚਨ ਦੀਆਂ ਦੋ ਮੁੱਖ ਹਾਲਤਾਂ⁠; ਫਾਇਲੀ ’ਤੇ ਮਫਊਲੀ। ਉਥੋਂ ਹੋਰਨਾਂ ਲਈ ਕੁਝ ਹਵਾਲੇ ਦੀ ਲੋੜ ਏ⁠। ਕੁਝ ਨਾਂਵਾਂ ’ਤੇ ਅਪਾਦਾਨ ਰੂਪ ਨਹੀਂ ਹੁੰਦਾ⁠।

گݨ کلمے

ਗੁਣ ਕਲਮੇ

فعل

ਫ਼ੇਅਲ

لپی

ਲਿਪੀ

پرشن

ਪਰਸ਼ਨ

سارے موجودہ لیکسیم پنجابی وچ حاصل کرو (نتیجہ)

ਸਾਰੇ ਮੌਜੂਦਾ ਲੈਕਸੇਮ ਪੰਜਾਬੀ ਵਿੱਚ ਹਾਸਲ ਕਰੋ (ਨਤੀਜਾ)

SELECT ?lexeme ?lemma WHERE {
  ?lexeme dct:language wd:Q58635; 
          wikibase:lemma ?lemma.
}
Try it!

حوالے

ਹਵਾਲੇ