ਵਿਕੀਡੇਟਾ:ਵਿਕੀਪ੍ਰੋਜੈਕਟ
ਵਿਕੀਪ੍ਰੋਜੈਕਟ ਕੀ ਹੈ?
ਵਿਕੀਪ੍ਰੋਜੈਕਟ ਯੋਗਦਾਨ ਪਾਉਣ ਵਾਲਿਆਂ ਦਾ ਇੱਕ ਸਮੂਹ ਹੈ ਜੋ ਵਿਕੀਡੇਟਾ ਨੂੰ ਬਿਹਤਰ ਬਣਾਉਣ ਲਈ ਇੱਕ ਦਲ ਦੇ ਰੂਪ ਵਿੱਚ ਇਕੱਠੇ ਕੰਮ ਕਰਨਾ ਚਾਹੁੰਦੇ ਹਨ। ਇਹ ਸਮੂਹ ਅਕਸਰ ਇੱਕ ਖਾਸ ਵਿਸ਼ਾ ਖੇਤਰ ਤੇ ਧਿਆਨ ਕੇਂਦਰਿਤ ਕਰਦੇ ਹਨ (ਉਦਾਹਰਣ ਲਈ, ਖਗੋਲ ਵਿਗਿਆਨ) ਜਾਂ ਇੱਕ ਖਾਸ ਕਿਸਮ ਦਾ ਕੰਮ (ਉਦਾਹਰਣ ਲਈ, ਅਸਪਸ਼ਟ ਸਫ਼ਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨਾ)।
ਵਿਕੀਡੇਟਾ ਉੱਤੇ ਮੌਜੂਦਾ ਵਿਕੀਪ੍ਰੋਜੈਕਟ
ਕਈ ਵਿਕੀਪ੍ਰੋਜੈਕਟਸ ਬਣਾਈਆਂ ਗਈਆਂ ਹਨ, ਇੱਥੇ ਸਿਖਰਲੇ ਪੱਧਰ ਦੀ ਸੂਚੀ ਹੈ ਜੋ ਵਿਅਕਤੀਗਤ ਪ੍ਰੋਜੈਕਟਾਂ ਲਈ ਸ਼ਾਖਾਵਾਂ ਹਨ:
ਵਿਕੀਪ੍ਰੋਜੈਕਟ ਬਣਾਉਣਾ
ਜੇਕਰ ਤੁਸੀਂ ਉਪਰੋਕਤ ਸੂਚੀ ਵਿੱਚ ਕੋਈ ਵਿਕੀਪ੍ਰੋਜੈਕਟ ਨਹੀਂ ਦੇਖਦੇ ਜੋ ਤੁਹਾਡੀਆਂ ਦਿਲਚਸਪੀਆਂ ਨੂੰ ਦਰਸਾਉਂਦਾ ਹੈ ਜਾਂ ਵਿਕੀਡੇਟਾ ਦੇ ਉਸ ਖੇਤਰ ਨਾਲ ਸੰਬੰਧਿਤ ਹੈ ਜਿਸ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤਾਂ ਇੱਕ ਨਵਾਂ ਸ਼ੁਰੂ ਕਰਨ ਤੋਂ ਝਿਜਕੋ ਨਾ!
ਵਿਕੀਪ੍ਰੋਜੈਕਟਾਂ ਨੂੰ ਸ਼੍ਰੇਣੀਬੱਧ ਕਰਨ ਲਈ, ਉਚਿਤ ਉਪ-ਸ਼੍ਰੇਣੀਆਂ ਦੀ ਵਰਤੋਂ ਕਰੋ ਸ਼੍ਰੇਣੀ:ਭੂਗੋਲਿਕ ਵਿਕੀਪ੍ਰੋਜੈਕਟ (ਵਿਕੀਪ੍ਰੋਜੈਕਟ ਫਰਾਂਸ, ਵਿਕੀਪ੍ਰੋਜੈਕਟ ਨਦੀਆਂ, ਆਦਿ ਲਈ) ਅਤੇ ਸ਼੍ਰੇਣੀ:ਖੇਡਾਂ ਵਿਕੀਪ੍ਰੋਜੈਕਟ (ਵਿਕੀਪ੍ਰੋਜੈਕਟ ਬੇਸਬਾਲ, ਵਿਕੀਪ੍ਰੋਜੈਕਟ ਬਾਸਕਟਬਾਲ, ਲਈ ਆਦਿ) ਦੇ ਰੂਪ ਵਿੱਚ। - ਇਸਦੀ ਵਰਤੋਂ ਨਾ ਕਰੋ ਸ਼੍ਰੇਣੀ:ਵਿਕੀਪ੍ਰੋਜੈਕਟ ਭੂਗੋਲ ਅਤੇ ਸ਼੍ਰੇਣੀ:ਵਿਕੀਪ੍ਰੋਜੈਕਟ ਖੇਡਾਂ।
ਜੇ ਤੁਸੀਂ ਇੱਕ ਨਵਾਂ ਵਿਕੀਪ੍ਰੋਜੈਕਟ (ਖ਼ੁਦ ਬਣਾਉਣ ਦੀ ਬਜਾਏ) ਦਾ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਇਸਨੂੰ ਗੱਲਬਾਤ ਸਫ਼ੇ ਤੇ ਪਾਉਣ ਤੋਂ ਝਿਜਕੋ ਨਾ।